ਜਲੰਧਰ , 13 ਜੂਨ - ਜਨਵਾਦੀ ਇਸਤਰੀ ਸਭਾ ਪੰਜਾਬ ਵਲੋਂ ਸਹਿਕਰਮੀਆਂ ਦੇ ਮਾੜੇ ਵਤੀਰੇ ਤੋਂ ਅੱਕ ਕੇ ਜਾਨ ਗੁਆਉਣ ਵਾਲੀ, ਮਹਿਲਾ ਪੁਲਸ ਕਰਮੀ, ਅਮਨਪ੍ਰੀਤ ਕੌਰ ਨਾਲ ਸਬੰਧਤ ਸਮੁੱਚੇ ਘਟਨਾਕ੍ਰਮ ਦੀ ਨਿਰਪੱਖ ਜਾਂਚ ਕਰਨ ਉਪਰੰਤ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦੇਣ ਦੀ ਮੰਗ ਕੀਤੀ ਗਈ ਹੈ।
ਜਿਕਰਯੋਗ ਹੈ ਕਿ ਉਕਤ ਮਹਿਲਾ ਕਾਂਸਟੇਬਲ ਨੇ ਕੁੱਝ ਸਮਾਂ ਪਹਿਲਾਂ ਡੀ.ਐਸ.ਪੀ. ਕੋਲ ਆਪਣੇ ਥਾਣੇ ਜੋਧਾਂ ਦੇ ਮੁਨਸ਼ੀ ਖਿਲਾਫ ਦੁਰਵਿਹਾਰ ਅਤੇ ਮਾੜੀ ਮੰਸ਼ਾਂ ਦੀ ਸ਼ਿਕਾਇਤ ਵੀ ਕੀਤੀ ਸੀ। ਇਸ ਅਧਾਰ 'ਤੇ ਅਮਨਪ੍ਰੀਤ ਦੀ ਬਦਲੀ ਕਿਸੇ ਹੋਰ ਥਾਣੇ ਵਿਚ ਕਰ ਦਿੱਤੀ ਗਈ ਸੀ। ਪਰ ਪਤਾ ਨਹੀਂ ਕਿਸ ਕਾਰਣ ਉਸ ਨੂੰ ਫਿਰ ਥਾਣਾਂ ਜੋਧਾਂ ਵਿਖੇ ਹੀ ਤਾਇਨਾਤ ਕਰ ਦਿੱਤਾ ਗਿਆ। ਜਾਪਦਾ ਹੈ ਕਿ ਜੋਧਾਂ ਥਾਣੇ ਵਿਖੇ ਮੁੜ ਲਾਏ ਜਾਣ ਦੀ ਇਹ ਘਟਨਾ ਅਮਨਪ੍ਰੀਤ ਲਈ ਜਾਨ ਦਾ ਖੌਅ ਬਣ ਗਈ।
ਅੱਜ ਇੱਥੋਂ ਜਾਰੀ ਇਕ ਬਿਆਨ ਰਾਹੀਂ ਸਭਾ ਦੀ ਪ੍ਰਧਾਨ ਬੀਬੀ ਦਰਸ਼ਨ ਕੌਰ ਅਤੇ ਜਨਰਲ ਸਕੱਤਰ ਸਾਥੀ ਨੀਲਮ ਘੁਮਾਣ ਨੇ ਕਿਹਾ ਕਿ ਕੰਮਕਾਜੀ ਬੀਬੀਆਂ ਤੇ ਉਹ ਵੀ ਪੁਲਸ ਕਰਮਚਾਰੀ ਘੋਰ ਅਸੁਰੱਖਿਆ ਵਾਲੇ ਮਾਹੌਲ 'ਚ ਕੰਮ ਕਰ ਰਹੀਆਂ ਹਨ, ਜਿਸ ਦਾ ਪ੍ਰਗਟਾਵਾ ਅਮਨਪ੍ਰੀਤ ਦੇ ਸਵੈਘਾਤ ਤੋਂ ਜਾਹਿਰ ਹੁੰਦਾ ਹੈ। ਇਸਤਰੀ ਆਗੂਆਂ ਨੇ ਦੋਸ਼ੀਆਂ ਨੂੰ ਤੁਰੰਤ ਡਿਸਮਿਸ ਕੀਤੇ ਜਾਣ ਦੀ ਵੀ ਮੰਗ ਕੀਤੀ। ਬੀਬੀ ਦਰਸ਼ਨ ਕੌਰ ਅਤੇ ਨੀਲਮ ਘੁਮਾਣ ਨੇ ਅੱਗੋਂ ਕਿਹਾ ਕਿ ਵੱਖੋ ਵੱਖ ਵੰਨਗੀ ਦੀਆਂ ਸਰਕਾਰਾਂ ਹਰ ਖੇਤਰ 'ਚ ਔਰਤਾਂ ਨੂੰ ਬਰਾਬਰ ਦੇ ਅਧਿਕਾਰ ਦੇਣ ਦੀਆਂ ਡੀਂਗਾਂ ਬੇਸ਼ੱਕ ਜਿੰਨੀਆਂ ਮਰਜ਼ੀ ਮਾਰੀਆਂ ਜਾਣ ਪਰ ਦੇਸ਼ ਦੇ ਸਾਰੇ ਭਾਗਾਂ 'ਚ ਔਰਤਾਂ ਨਾਲ ਹੋ ਰਹੇ ਜਿਣਸੀ ਅੱਤਿਆਚਾਰ ਜ਼ਮੀਨੀ ਕਰੂਰ ਹਾਲਤਾਂ ਬਿਆਨ ਕਰਨ ਲਈ ਕਾਫੀ ਹਨ। ਉਨ੍ਹਾਂ ਕਿਹਾ ਕਿ ਨਾ ਕੇਵਲ ਕੰਮ ਥਾਵਾਂ ਬਲਕਿ ਘਰਾਂ ਵਿਚ ਵੀ ਔਰਤਾਂ, ਖਾਸ ਕਰ ਬਾਲੜੀਆਂ ਆਰਥਕ ਸ਼ੋਸ਼ਣ ਤੋਂ ਇਲਾਵਾ ਲਿੰਗਕ ਵਿਤਕਰੇ ਅਤੇ ਵਾਸਣਾ 'ਚੋਂ ਉਪਜੇ ਜ਼ੁਲਮਾਂ ਦਾ ਸ਼ਿਕਾਰ ਹੋ ਰਹੀਆਂ ਹਨ।
ਇਸਤਰੀ ਆਗੂਆਂ ਨੇ ਸਮੂਹ ਔਰਤਾਂ ਨੂੰ ਉਕਤ ਵਰਤਾਰੇ ਵਿਰੁੱਧ ਹਰ ਪੱਧਰ 'ਤੇ ਵੱਖੋ ਵੱਖ ਢੰਗਾਂ ਨਾਲ ਆਵਾਜ਼ ਬੁਲੰਦ ਕਰਨ ਅਤੇ ਸੰਗਰਾਮਾਂ 'ਚ ਨਿੱਤਰਣ ਦਾ ਸੱਦਾ ਦਿੱਤਾ। ਉਨ੍ਹਾਂ ਦੱਸਿਆ ਕਿ ਸਭਾ ਵਲੋਂ ਉਕਤ ਜਾਲਮਾਨਾ ਰਵੱਈਏ ਵਿਰੁੱਧ ਥਾਂ ਪੁਰ ਥਾਂ ਮੁਜ਼ਾਹਰੇ, ਰੈਲੀਆਂ, ਮੀਟਿੰਗਾਂ, ਜੱਥਾ ਮਾਰਚ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਜਿਸ ਦੀ ਸ਼ੁਰੂਆਤ ਕਸਬਾ ਘੁਮਾਣ ਤੋਂ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਰਾਹੀਂ ਕੀਤੀ ਜਾਵੇਗੀ।
ਭੈਣ ਦਰਸ਼ਨ ਕੌਰ ਅਤੇ ਸਾਥੀ ਨੀਲਮ ਘੁਮਾਣ ਵਲੋਂ ਸਮੁੱਚੀ ਜਮਹੂਰੀ ਲਹਿਰ ਨੂੰ ਉਕਤ ਵਰਤਾਰੇ ਵਿਰੁੱਧ ਸੰਗਰਾਮ ਸਿਰਜਣ ਦੀ ਅਪੀਲ ਕੀਤੀ ਗਈ। ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ 'ਚ ਮੋਦੀ ਸਰਕਾਰ ਦੀ ਕਾਇਮੀ ਤੋਂ ਬਾਅਦ ਨਾ ਕੇਵਲ ਔਰਤਾਂ ਦੀ ਚੌਤਰਫ਼ਾ ਲੁੱਟ ਤਿੱਖੀ ਹੋਈ ਹੈ ਬਲਕਿ ਸਰਕਾਰੀ ਥਾਪੜਾ ਪ੍ਰਾਪਤ ਫਿਰਕੂ ਮਧਯੁੱਗੀ ਸੋਚ ਨਾਲ ਡੰਗੇ, ਮਨੂੰਵਾਦ ਦੀ ਮੁੜ ਕਾਇਮੀ ਲਈ ਯਤਨਸ਼ੀਲ ਸੰਘੀ ਅਨਸਰਾਂ ਵਲੋਂ ਔਰਤਾਂ ਖਿਲਾਫ਼ ਜਿਣਸੀ ਹਿੰਸਾ ਦੇ ਵੀ ਸਾਰੇ ਰਿਕਾਰਡ ਮਾਤ ਪਾ ਦਿੱਤੇ ਗਏ ਹਨ।
(ਨੀਲਮ ਘੁਮਾਣ)

No comments:
Post a Comment